ਪੂਰੀ ਤਰ੍ਹਾਂ ਮੁੜ-ਡਿਜ਼ਾਈਨ ਕੀਤੇ ਪਿਕਸਲ ਕੈਮਰੇ ਨਾਲ ਕਦੇ ਵੀ ਕੋਈ ਪਲ ਨਾ ਖੁੰਝਾਓ, ਅਤੇ ਪੋਰਟਰੇਟ, ਨਾਈਟ ਕੈਮਰਾ, ਟਾਈਮ ਲੈਪਸ ਅਤੇ ਸਿਨੇਮੈਟਿਕ ਬਲੱਰ ਵਰਗੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਸ਼ਾਨਦਾਰ ਫ਼ੋਟੋਆਂ ਖਿੱਚੋ ਅਤੇ ਵੀਡੀਓ ਬਣਾਓ।
ਸ਼ਾਨਦਾਰ ਫ਼ੋਟੋਆਂ ਖਿੱਚੋ
• ਐਕਸਪੋਜ਼ਰ ਅਤੇ ਸਫ਼ੈਦ ਸੰਤੁਲਨ ਕੰਟਰੋਲਾਂ ਵਾਲਾ HDR+ ਮੋਡ - HDR+ ਦੀ ਵਰਤੋਂ ਨਾਲ ਬਿਹਤਰੀਨ ਫ਼ੋਟੋਆਂ ਖਿੱਚੋ, ਖਾਸ ਤੌਰ 'ਤੇ ਘੱਟ ਰੋਸ਼ਨੀ ਜਾਂ ਬੈਕਲਿਟ ਦ੍ਰਿਸ਼ਾਂ ਵਿੱਚ।
• ਨਾਈਟ ਕੈਮਰਾ - ਤੁਹਾਨੂੰ ਦੁਬਾਰਾ ਕਦੇ ਵੀ ਆਪਣੀ ਫਲੈਸ਼ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਨਾਈਟ ਕੈਮਰਾ ਉਨ੍ਹਾਂ ਵੇਰਵਿਆਂ ਅਤੇ ਰੰਗਾਂ ਨੂੰ ਉਭਾਰਦਾ ਹੈ ਜੋ ਹਨੇਰੇ ਵਿੱਚ ਗੁਆਚ ਜਾਂਦੇ ਹਨ। ਤੁਸੀਂ ਐਸਟ੍ਰੋਫ਼ੋਟੋਗ੍ਰਾਫ਼ੀ ਨਾਲ ਅਕਾਸ਼ ਗੰਗਾ ਦੀਆਂ ਵੀ ਫ਼ੋਟੋਆਂ ਖਿੱਚ ਸਕਦੇ ਹੋ!
• ਸੁਪਰ ਰੈਜ਼ੋਲਿਊਸ਼ਨ ਜ਼ੂਮ - ਦੂਰ ਤੋਂ ਬਹੁਤ ਨੇੜੇ ਦੀਆਂ ਫ਼ੋਟੋਆਂ ਖਿੱਚੋ। ਜਦੋਂ ਤੁਸੀਂ ਜ਼ੂਮ ਵਧਾਉਂਦੇ ਹੋ, ਤਾਂ ਸੁਪਰ ਰੈਜ਼ੋਲਿਊਸ਼ਨ ਜ਼ੂਮ ਤੁਹਾਡੀਆਂ ਤਸਵੀਰਾਂ ਨੂੰ ਜ਼ਿਆਦਾ ਸਪਸ਼ਟ ਬਣਾਉਂਦਾ ਹੈ।
• ਲਾਂਗ ਐਕਸਪੋਜਰ - ਦ੍ਰਿਸ਼ ਵਿੱਚ ਹਿਲਦੀਆਂ ਚੀਜ਼ਾਂ 'ਤੇ ਰਚਨਾਤਮਕ ਧੁੰਦਲਾ ਪ੍ਰਭਾਵ ਸ਼ਾਮਲ ਕਰੋ
• ਐਕਸ਼ਨ ਪੈਨ - ਤੁਹਾਡੀਆਂ ਚੀਜ਼ਾਂ ਨੂੰ ਫੋਕਸ ਵਿੱਚ ਰੱਖ ਕੇ ਬੈਕਗ੍ਰਾਊਂਡ 'ਤੇ ਰਚਨਾਤਮਕ ਧੁੰਦਲਾ ਪ੍ਰਭਾਵ ਸ਼ਾਮਲ ਕਰੋ
• ਮੈਕਰੋ ਫੋਕਸ - ਇੱਥੋਂ ਤੱਕ ਕਿ ਸਭ ਤੋਂ ਛੋਟੀਆਂ ਚੀਜ਼ਾਂ ਵਿੱਚ ਵਿਵਿਡ ਰੰਗ ਅਤੇ ਸ਼ਾਨਦਾਰ ਕੰਟ੍ਰਾਸਟ
ਹਰੇਕ ਵਾਰ ਬਿਹਤਰੀਨ ਵੀਡੀਓ
• ਭੀੜ ਵਾਲੀਆਂ, ਮੱਧਮ ਰੋਸ਼ਨੀ ਵਾਲੀਆਂ ਥਾਵਾਂ 'ਤੇ ਵੀ, ਸ਼ਾਨਦਾਰ ਰੈਜ਼ੋਲਿਊਸ਼ਨ ਅਤੇ ਸਾਫ਼ ਆਡੀਓ ਨਾਲ ਨਿਰਵਿਘਨ ਵੀਡੀਓ ਰਿਕਾਰਡ ਕਰੋ
• ਸਿਨੇਮੈਟਿਕ ਬਲੱਰ - ਆਪਣੀਆਂ ਚੀਜ਼ਾਂ ਦੇ ਪਿੱਛੇ ਬੈਕਗ੍ਰਾਊਂਡ ਨੂੰ ਧੁੰਦਲਾ ਕਰ ਕੇ ਆਪਣੇ ਵੀਡੀਓ 'ਤੇ ਸਿਨੇਮੈਟਿਕ ਪ੍ਰਭਾਵ ਬਣਾਓ
• ਸਿਨੇਮੈਟਿਕ ਪੈਨ - ਤੁਹਾਡੇ ਫ਼ੋਨ ਦੀਆਂ ਪੈਨਿੰਗ ਹਿਲਜੁਲਾਂ ਨੂੰ ਹੌਲੀ ਕਰੋ
• ਲੰਬੇ ਦ੍ਰਿਸ਼ ਵਾਲੀ ਫ਼ੋਟੋ - ਪੂਰਵ-ਨਿਰਧਾਰਿਤ ਫ਼ੋਟੋ ਮੋਡ ਵਿੱਚ ਸ਼ਟਰ ਕੁੰਜੀ ਨੂੰ ਬਸ ਲੰਬੇ ਸਮੇਂ ਤੱਕ ਦਬਾਈ ਰੱਖ ਕੇ ਆਮ, ਤੁਰੰਤ ਵੀਡੀਓ ਬਣਾਓ
Pixel 8 Pro ਦੀਆਂ ਖਾਸ ਵਿਸ਼ੇਸ਼ਤਾਵਾਂ
• 50MP ਜ਼ਿਆਦਾ ਰੈਜ਼ੋਲਿਊਸ਼ਨ - ਵਧੇਰੇ ਵੇਰਵੇ ਨਾਲ ਜ਼ਿਆਦਾ ਰੈਜ਼ੋਲਿਊਸ਼ਨ ਵਾਲੀਆਂ ਫ਼ੋਟੋਆਂ ਖਿੱਚੋ
• ਪ੍ਰੋ ਕੰਟਰੋਲ - ਫੋਕਸ, ਸ਼ਟਰ ਸਪੀਡ, ਅਤੇ ਹੋਰ ਵਿਸ਼ੇਸ਼ਤਾਵਾਂ ਵਰਗੀਆਂ ਚੀਜ਼ਾਂ ਨੂੰ ਵਿਵਸਥਿਤ ਕਰਨ ਦੀ ਯੋਗਤਾ ਦੇ ਨਾਲ ਹੋਰ ਵੀ ਰਚਨਾਤਮਕ ਕੰਟਰੋਲ ਕਰੋ
ਲੋੜਾਂ - Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Android 14 ਅਤੇ ਇਸ ਤੋਂ ਬਾਅਦ ਵਾਲੇ ਵਰਜਨਾਂ 'ਤੇ ਚੱਲ ਰਹੇ Pixel ਡੀਵਾਈਸਾਂ 'ਤੇ ਕੰਮ ਕਰਦਾ ਹੈ। Wear OS ਲਈ Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Pixel ਫ਼ੋਨਾਂ ਨਾਲ ਕਨੈਕਟ ਕੀਤੇ Wear OS 3 (ਅਤੇ ਇਸਤੋਂ ਬਾਅਦ ਵਾਲੇ) ਡੀਵਾਈਸਾਂ 'ਤੇ ਕੰਮ ਕਰਦਾ ਹੈ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।
ਅੱਪਡੇਟ ਕਰਨ ਦੀ ਤਾਰੀਖ
22 ਨਵੰ 2024