ਆਪਣੇ ਫ਼ੋਨ ਜਾਂ ਟੈਬਲੈੱਟ ਨੂੰ ਸਵਿੱਚਾਂ ਜਾਂ ਅਗਲੇ ਕੈਮਰੇ ਨਾਲ ਕੰਟਰੋਲ ਕਰੋ। ਤੁਸੀਂ ਆਈਟਮਾਂ ਚੁਣਨ, ਸਕ੍ਰੋਲ ਕਰਨ, ਲਿਖਤ ਦਾਖਲ ਕਰਨ ਅਤੇ ਹੋਰ ਕੰਮਾਂ ਲਈ ਸਵਿੱਚਾਂ ਦੀ ਵਰਤੋਂ ਕਰ ਸਕਦੇ ਹੋ।
'ਸਵਿੱਚ ਪਹੁੰਚ' ਟੱਚਸਕ੍ਰੀਨ ਦੀ ਬਜਾਏ ਇੱਕ ਜਾਂ ਇੱਕ ਤੋਂ ਵੱਧ ਸਵਿੱਚਾਂ ਦੀ ਵਰਤੋਂ ਕਰ ਕੇ ਤੁਹਾਡੇ Android ਡੀਵਾਈਸ ਨਾਲ ਅੰਤਰਕਿਰਿਆ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ। ਜੇ ਤੁਸੀਂ ਸਿੱਧੇ ਤੌਰ 'ਤੇ ਆਪਣੇ ਡੀਵਾਈਸ ਨਾਲ ਅੰਤਰਕਿਰਿਆ ਨਹੀਂ ਕਰ ਸਕਦੇ, ਤਾਂ 'ਸਵਿੱਚ ਪਹੁੰਚ' ਵਿਸ਼ੇਸ਼ਤਾ ਲਾਭਕਾਰੀ ਹੋ ਸਕਦੀ ਹੈ।
ਸ਼ੁਰੂਆਤ ਕਰਨ ਲਈ:
1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ।
2. ਪਹੁੰਚਯੋਗਤਾ > ਸਵਿੱਚ ਪਹੁੰਚ 'ਤੇ ਟੈਪ ਕਰੋ।
ਸਵਿੱਚ ਦਾ ਸੈੱਟਅੱਪ ਕਰੋ
'ਸਵਿੱਚ ਪਹੁੰਚ' ਤੁਹਾਡੀ ਸਕ੍ਰੀਨ 'ਤੇ ਆਈਟਮਾਂ ਨੂੰ ਸਕੈਨ ਕਰਦੀ ਹੈ ਅਤੇ ਹਰੇਕ ਆਈਟਮ ਨੂੰ ਉਦੋਂ ਤੱਕ ਹਾਈਲਾਈਟ ਕਰਦੀ ਹੈ ਜਦੋਂ ਤੱਕ ਤੁਸੀਂ ਕੋਈ ਚੋਣ ਨਹੀਂ ਕਰਦੇ। ਤੁਸੀਂ ਸਵਿੱਚਾਂ ਦੀਆਂ ਕੁਝ ਕਿਸਮਾਂ ਵਿੱਚੋਂ ਚੁਣ ਕਰ ਸਕਦੇ ਹੋ:
ਭੌਤਿਕ ਸਵਿੱਚਾਂ
• USB ਜਾਂ ਬਲੂਟੁੱਥ ਸਵਿੱਚ, ਜਿਵੇਂ ਕਿ ਬਟਨ ਜਾਂ ਕੀ-ਬੋਰਡ
• ਡੀਵਾਈਸ 'ਤੇ ਉਪਲਬਧ ਸਵਿੱਚ, ਜਿਵੇਂ ਕਿ ਅਵਾਜ਼ ਬਟਨ
ਕੈਮਰਾ ਸਵਿੱਚਾਂ
• ਆਪਣਾ ਮੂੰਹ ਖੋਲ੍ਹੋ, ਮੁਸਕਰਾਓ ਜਾਂ ਆਪਣੇ ਭਰਵੱਟੇ ਉੱਪਰ ਚੁੱਕੋ
• ਖੱਬੇ, ਸੱਜੇ ਜਾਂ ਉੱਪਰ ਵੱਲ ਦੇਖੋ
ਆਪਣੇ ਡੀਵਾਈਸ ਨੂੰ ਸਕੈਨ ਕਰੋ
ਸਵਿੱਚ ਦਾ ਸੈੱਟਅੱਪ ਕਰਨ ਤੋਂ ਬਾਅਦ, ਤੁਸੀਂ ਸਕ੍ਰੀਨ 'ਤੇ ਉਪਲਬਧ ਚੀਜ਼ਾਂ ਨੂੰ ਸਕੈਨ ਅਤੇ ਉਨ੍ਹਾਂ ਨਾਲ ਅੰਤਰਕਿਰਿਆ ਕਰ ਸਕਦੇ ਹੋ।
• ਲੀਨੀਅਰ ਸਕੈਨਿੰਗ: ਆਈਟਮਾਂ 'ਤੇ ਇੱਕ-ਇੱਕ ਕਰ ਕੇ ਜਾਓ।
• ਕਤਾਰ-ਕਾਲਮ ਸਕੈਨਿੰਗ: ਇੱਕ ਸਮੇਂ 'ਤੇ ਇੱਕ ਕਤਾਰ ਸਕੈਨ ਕਰੋ। ਕਤਾਰ ਨੂੰ ਚੁਣਨ ਤੋਂ ਬਾਅਦ, ਉਸ ਸੂਚੀ ਦੀਆਂ ਆਈਟਮਾਂ ਵਿੱਚ ਅੱਗੇ-ਪਿੱਛੇ ਜਾਓ।
• ਪੁਆਇੰਟ ਸਕੈਨਿੰਗ: ਕਿਸੇ ਖਾਸ ਲੇਟਵੇਂ ਅਤੇ ਖੜ੍ਹਵੇਂ ਟਿਕਾਣੇ ਨੂੰ ਚੁਣਨ ਲਈ ਹਿਲਜੁਲ ਵਾਲੀਆਂ ਲਾਈਨਾਂ ਵਰਤੋ, ਫਿਰ "ਚੁਣੋ" ਨੂੰ ਦਬਾਓ।
• ਗਰੁੱਪ ਚੋਣ: ਵੱਖ-ਵੱਖ ਰੰਗਾਂ ਦੇ ਗਰੁੱਪਾਂ ਲਈ ਸਵਿੱਚਾਂ ਨੂੰ ਜ਼ਿੰਮੇ ਲਗਾਓ। ਸਕ੍ਰੀਨ 'ਤੇ ਦਿੱਤੀਆਂ ਸਾਰੀਆਂ ਆਈਟਮਾਂ ਦੇ ਜ਼ਿੰਮੇ ਇੱਕ ਰੰਗ ਲਗਾਇਆ ਜਾਵੇਗਾ। ਆਪਣੀ ਪਸੰਦੀਦਾ ਆਈਟਮ ਦੇ ਆਲੇ-ਦੁਆਲੇ ਦੇ ਰੰਗ ਨਾਲ ਸੰਬੰਧਿਤ ਸਵਿੱਚ ਨੂੰ ਦਬਾਓ। ਗਰੁੱਪ ਦੇ ਆਕਾਰ ਨੂੰ ਉਦੋਂ ਤੱਕ ਛੋਟਾ ਕਰੋ ਜਦੋਂ ਤੱਕ ਤੁਸੀਂ ਆਪਣੀ ਪਸੰਦ 'ਤੇ ਨਾ ਪਹੁੰਚ ਜਾਓ।
ਮੀਨੂ ਵਰਤੋ
ਜਦੋਂ ਕਿਸੇ ਤੱਤ ਦੀ ਚੋਣ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਉਪਲਬਧ ਅੰਤਰਕਿਰਿਆਵਾਂ ਵਾਲਾ ਇੱਕ ਮੀਨੂ ਦਿਖਦਾ ਹੈ, ਜਿਵੇਂ ਕਿ ਚੁਣਨਾ, ਸਕ੍ਰੋਲ ਕਰਨਾ, ਕਾਪੀ ਕਰਨਾ, ਪੇਸਟ ਕਰਨਾ ਅਤੇ ਹੋਰ ਬਹੁਤ ਕੁਝ।
ਤੁਹਾਡੇ ਡੀਵਾਈਸ 'ਤੇ ਇੱਧਰ-ਉੱਧਰ ਜਾਣ ਵਿੱਚ ਤੁਹਾਡੀ ਮਦਦ ਕਰਨ ਲਈ ਸਕ੍ਰੀਨ ਦੇ ਸਿਖਰ 'ਤੇ ਵੀ ਇੱਕ ਮੀਨੂ ਹੋਵੇਗਾ। ਉਦਾਹਰਨ ਲਈ, ਤੁਸੀਂ ਸੂਚਨਾਵਾਂ ਨੂੰ ਖੋਲ੍ਹ ਸਕਦੇ ਹੋ, ਹੋਮ ਸਕ੍ਰੀਨ 'ਤੇ ਜਾ ਸਕਦੇ ਹੋ, ਅਵਾਜ਼ ਨੂੰ ਵਧਾ ਜਾਂ ਘਟਾ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
ਕੈਮਰਾ ਸਵਿੱਚਾਂ ਨਾਲ ਨੈਵੀਗੇਟ ਕਰੋ
ਤੁਸੀਂ ਚਿਹਰੇ ਦੇ ਇਸ਼ਾਰਿਆਂ ਨਾਲ ਆਪਣੇ ਫ਼ੋਨ ਵਿੱਚ ਨੈਵੀਗੇਟ ਕਰਨ ਲਈ ਕੈਮਰਾ ਸਵਿੱਚਾਂ ਨੂੰ ਵਰਤ ਸਕਦੇ ਹੋ। ਆਪਣੇ ਫ਼ੋਨ ਦੇ ਅਗਲੇ ਕੈਮਰੇ ਦੀ ਵਰਤੋਂ ਨਾਲ ਆਪਣੇ ਫ਼ੋਨ 'ਤੇ ਐਪਾਂ ਨੂੰ ਬ੍ਰਾਊਜ਼ ਕਰੋ ਜਾਂ ਚੁਣੋ।
ਤੁਸੀਂ ਆਪਣੀਆਂ ਲੋੜਾਂ ਮੁਤਾਬਕ ਹਰੇਕ ਇਸ਼ਾਰੇ ਦੀ ਸੰਵੇਦਨਸ਼ੀਲਤਾ ਅਤੇ ਮਿਆਦ ਨੂੰ ਵਿਉਂਤਬੱਧ ਵੀ ਕਰ ਸਕਦੇ ਹੋ।
ਸ਼ਾਰਟਕੱਟਾਂ ਨੂੰ ਰਿਕਾਰਡ ਕਰੋ
ਤੁਸੀਂ ਸਪਰਸ਼ੀ ਇਸ਼ਾਰਿਆਂ ਨੂੰ ਰਿਕਾਰਡ ਕਰ ਸਕਦੇ ਹੋ ਜਿੰਨ੍ਹਾਂ ਨੂੰ ਕਿਸੇ ਸਵਿੱਚ ਦੇ ਜ਼ਿੰਮੇ ਲਗਾਇਆ ਜਾ ਸਕਦਾ ਹੈ ਜਾਂ ਮੀਨੂ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸਪਰਸ਼ੀ ਇਸ਼ਾਰਿਆਂ ਵਿੱਚ ਚੂੰਢੀ ਭਰਨਾ, ਜ਼ੂਮ ਕਰਨਾ, ਸਕ੍ਰੋਲ ਕਰਨਾ, ਸਵਾਈਪ ਕਰਨਾ, ਡਬਲ ਟੈਪ ਕਰਨਾ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੋ ਸਕਦਾ ਹੈ। ਤੁਸੀਂ ਫਿਰ ਇੱਕ ਸਵਿੱਚ ਨਾਲ ਹੀ ਵਾਰ-ਵਾਰ ਹੋਣ ਵਾਲੀਆਂ ਜਾਂ ਪੇਚੀਦਾ ਕਾਰਵਾਈਆਂ ਸ਼ੁਰੂ ਕਰ ਸਕਦੇ ਹੋ, ਉਦਾਹਰਨ ਲਈ, ਅਜਿਹਾ ਇਸ਼ਾਰਾ ਰਿਕਾਰਡ ਕਰਨਾ ਜਿਸ ਵਿੱਚ ਈ-ਕਿਤਾਬ ਦੇ ਦੋ ਪੰਨਿਆਂ ਨੂੰ ਬਦਲਣ ਲਈ ਦੋ ਵਾਰ ਖੱਬੇ ਪਾਸੇ ਸਵਾਈਪ ਕੀਤਾ ਜਾਂਦਾ ਹੈ।
ਇਜਾਜ਼ਤਾਂ ਸੰਬੰਧੀ ਨੋਟਿਸ
ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।
ਅੱਪਡੇਟ ਕਰਨ ਦੀ ਤਾਰੀਖ
21 ਅਗ 2024