Google Authenticator ਐਪ ਤੁਹਾਡੇ ਸਾਈਨ-ਇਨ ਕਰਨ 'ਤੇ ਪੁਸ਼ਟੀਕਰਨ ਦਾ ਦੂਜਾ ਪੜਾਅ ਸ਼ਾਮਲ ਕਰ ਕੇ, ਤੁਹਾਡੇ ਆਨਲਾਈਨ ਖਾਤਿਆਂ ਵਿੱਚ ਸੁਰੱਖਿਆ ਦੀ ਇੱਕ ਵਾਧੂ ਤਹਿ ਸ਼ਾਮਲ ਕਰਦੀ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਪਾਸਵਰਡ ਤੋਂ ਇਲਾਵਾ, ਤੁਹਾਨੂੰ ਆਪਣੇ ਫ਼ੋਨ 'ਤੇ Google Authenticator ਐਪ ਵੱਲੋਂ ਬਣਾਏ ਗਏ ਕੋਡ ਨੂੰ ਵੀ ਦਾਖਲ ਕਰਨ ਦੀ ਲੋੜ ਪਵੇਗੀ। ਪੁਸ਼ਟੀਕਰਨ ਕੋਡ ਨੂੰ ਤੁਹਾਡੇ ਫ਼ੋਨ 'ਤੇ Google Authenticator ਐਪ ਵੱਲੋਂ ਬਣਾਇਆ ਜਾ ਸਕਦਾ ਹੈ, ਭਾਵੇਂ ਤੁਹਾਡੇ ਕੋਲ ਨੈੱਟਵਰਕ ਜਾਂ ਸੈਲਿਊਲਰ ਕਨੈਕਸ਼ਨ ਨਾ ਵੀ ਹੋਵੇ।
* ਆਪਣੇ Authenticator ਕੋਡਾਂ ਨੂੰ ਆਪਣੇ Google ਖਾਤੇ ਅਤੇ ਆਪਣੇ ਡੀਵਾਈਸਾਂ ਵਿਚਾਲੇ ਸਿੰਕ ਕਰੋ। ਇਸ ਤਰੀਕੇ ਨਾਲ ਤੁਸੀਂ ਆਪਣਾ ਫ਼ੋਨ ਗੁੰਮ ਹੋ ਜਾਣ 'ਤੇ ਵੀ, ਉਨ੍ਹਾਂ ਤੱਕ ਕਦੇ ਵੀ ਪਹੁੰਚ ਕਰ ਸਕਦੇ ਹੋ।
* QR ਕੋਡ ਨਾਲ ਸਵੈਚਲਿਤ ਤੌਰ 'ਤੇ ਆਪਣੇ Authenticator ਖਾਤਿਆਂ ਦਾ ਸੈੱਟਅੱਪ ਕਰੋ। ਇਹ ਤੁਰੰਤ ਅਤੇ ਆਸਾਨੀ ਨਾਲ ਹੋ ਜਾਂਦਾ ਹੈ ਅਤੇ ਇਸ ਨਾਲ ਇਹ ਪੱਕਾ ਕਰਨ ਵਿੱਚ ਮਦਦ ਮਿਲਦੀ ਹੈ ਕਿ ਤੁਹਾਡੇ ਕੋਡਾਂ ਦਾ ਸਹੀ ਢੰਗ ਨਾਲ ਸੈੱਟਅੱਪ ਕੀਤਾ ਗਿਆ ਹੈ।
* ਇੱਕ ਤੋਂ ਵੱਧ ਖਾਤਿਆਂ ਲਈ ਸਮਰਥਨ। ਤੁਸੀਂ ਇੱਕ ਤੋਂ ਵੱਧ ਖਾਤਿਆਂ ਦਾ ਪ੍ਰਬੰਧਨ ਕਰਨ ਲਈ Authenticator ਐਪ ਵਰਤ ਸਕਦੇ ਹੋ, ਤਾਂ ਜੋ ਤੁਹਾਨੂੰ ਹਰੇਕ ਵਾਰ ਸਾਈਨ-ਇਨ ਕਰਨ 'ਤੇ ਐਪਾਂ ਵਿਚਾਲੇ ਸਵਿੱਚ ਨਾ ਕਰਨਾ ਪਵੇ।
* ਸਮਾਂ-ਆਧਾਰਿਤ ਅਤੇ ਕਾਊਂਟਰ-ਆਧਾਰਿਤ ਕੋਡ ਬਣਾਉਣ ਲਈ ਸਮਰਥਨ। ਤੁਸੀਂ ਆਪਣੀਆਂ ਲੋੜਾਂ ਮੁਤਾਬਕ ਸਭ ਤੋਂ ਵਧੀਆ ਕੋਡ ਬਣਾਉਣ ਦੀ ਕਿਸਮ ਚੁਣ ਸਕਦੇ ਹੋ।
* QR ਕੋਡ ਨਾਲ ਡੀਵਾਈਸਾਂ ਵਿਚਾਲੇ ਖਾਤਿਆਂ ਨੂੰ ਟ੍ਰਾਂਸਫ਼ਰ ਕਰੋ। ਇਹ ਤੁਹਾਡੇ ਖਾਤਿਆਂ ਨੂੰ ਨਵੇਂ ਡੀਵਾਈਸ 'ਤੇ ਲਿਜਾਉਣ ਦਾ ਸੁਵਿਧਾਜਨਕ ਤਰੀਕਾ ਹੈ।
* Google ਨਾਲ Google Authenticator ਵਰਤਣ ਲਈ, ਤੁਹਾਨੂੰ ਆਪਣੇ Google ਖਾਤੇ 'ਤੇ 2-ਪੜਾਵੀ ਪੁਸ਼ਟੀਕਰਨ ਚਾਲੂ ਕਰਨ ਦੀ ਲੋੜ ਹੈ। ਸ਼ੁਰੂਆਤ ਕਰਨ ਲਈ http://www.google.com/2step 'ਤੇ ਜਾਓ ਇਜਾਜ਼ਤ ਸੂਚਨਾ: ਕੈਮਰਾ: QR ਕੋਡਾਂ ਦੀ ਵਰਤੋਂ ਕਰ ਕੇ ਖਾਤਿਆਂ ਨੂੰ ਸ਼ਾਮਲ ਕਰਨ ਲਈ ਲੋੜੀਂਦਾ ਹੈ
ਅੱਪਡੇਟ ਕਰਨ ਦੀ ਤਾਰੀਖ
14 ਨਵੰ 2024