Google Kids Space ਇੱਕ ਟੈਬਲੈੱਟ ਅਨੁਭਵ ਹੈ, ਜਿਸ ਵਿੱਚ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਿਉਂਤੀ ਹੋਮ ਸਕ੍ਰੀਨ ਅਤੇ ਕੁਆਲਿਟੀ ਵਾਲੀ ਸਮੱਗਰੀ ਦੀ ਲਾਇਬ੍ਰੇਰੀ ਹੈ। ਬੱਚਿਆਂ ਕੋਲ ਵਿਲੱਖਣ ਅਵਤਾਰਾਂ ਨਾਲ ਆਪਣੇ ਅਨੁਭਵ ਨੂੰ ਵਿਉਂਤਬੱਧ ਕਰਨ ਅਤੇ ਉਨ੍ਹਾਂ ਦੀਆਂ ਦਿਲਚਸਪੀਆਂ 'ਤੇ ਆਧਾਰਿਤ ਸਮੱਗਰੀ ਸੰਬੰਧੀ ਸਿਫ਼ਾਰਸ਼ਾਂ ਪ੍ਰਾਪਤ ਕਰਨ ਦੀ ਯੋਗਤਾ ਹੁੰਦੀ ਹੈ, ਜਦਕਿ ਮਾਂ-ਪਿਓ 'ਮਾਪਿਆਂ ਦੇ ਕੰਟਰੋਲਾਂ' ਨਾਲ ਸੀਮਾਵਾਂ ਦਾ ਸੈੱਟਅੱਪ ਕਰ ਸਕਦੇ ਹਨ।
Google Kids Space ਨੂੰ ਤੁਹਾਡੇ ਬੱਚੇ ਲਈ Google ਖਾਤੇ ਅਤੇ ਅਨੁਰੂਪ Android ਡੀਵਾਈਸ ਦੀ ਲੋੜ ਹੁੰਦੀ ਹੈ।
ਅਧਿਆਪਕਾਂ ਵੱਲੋਂ ਮਨਜ਼ੂਰਸ਼ੁਦਾ ਐਪਾਂ ਅਤੇ ਗੇਮਾਂ
Google Kids Space ਅਧਿਆਪਕਾਂ ਅਤੇ ਬੱਚਿਆਂ ਦੇ ਸਿੱਖਿਆ ਅਤੇ ਮੀਡੀਆ ਮਾਹਰਾਂ ਵੱਲੋਂ ਮਨਜ਼ੂਰਸ਼ੁਦਾ Google Play ਦੀਆਂ ਐਪਾਂ ਅਤੇ ਗੇਮਾਂ ਨਾਲ ਆਉਂਦਾ ਹੈ। ਅਧਿਆਪਕਾਂ ਵੱਲੋਂ ਮਨਜ਼ੂਰਸ਼ੁਦਾ ਐਪਾਂ ਉਮਰ-ਮੁਤਾਬਕ ਉਚਿਤ, ਵਿਚਾਰ ਕਰ ਕੇ ਬਣਾਈਆਂ ਗਈਆਂ ਅਤੇ ਮਜ਼ੇਦਾਰ ਜਾਂ ਪ੍ਰੇਰਣਾਦਾਇਕ ਹੁੰਦੀਆਂ ਹਨ।
ਜਿਹੜੇ ਮਾਂ-ਪਿਓ Google Kids Space ਦੀਆਂ ਸਿਫ਼ਾਰਸ਼ਾਂ ਤੋਂ ਇਲਾਵਾ ਵਧੇਰੇ ਲਚਕਤਾ ਚਾਹੁੰਦੇ ਹਨ, ਉਹ ਮਾਂ-ਪਿਓ ਦੇ ਮੀਨੂ ਰਾਹੀਂ Google Play Store ਤੋਂ ਹੋਰ ਸਮੱਗਰੀ ਸ਼ਾਮਲ ਕਰ ਸਕਦੇ ਹੋ।
ਬੱਚਿਆਂ ਦੀਆਂ ਕਿਤਾਬਾਂ ਦੇ ਮਾਹਰਾਂ ਵੱਲੋਂ ਹੱਥੀਂ ਚੁਣੀਆਂ ਹੋਈਆਂ ਕਿਤਾਬਾਂ
ਪੜ੍ਹਨ ਦੇ ਸ਼ੋਕ ਨੂੰ ਵਧਾਉਣ ਲਈ Play Books ਸੂਚੀ ਦੀ ਵਿਸ਼ੇਸ਼ ਰੂਪ ਨਾਲ ਚੋਣ ਕੀਤੀ ਗਈ ਹੈ। ਰਮਣੀਕ ਸਿਰਲੇਖਾਂ ਅਤੇ ਪਛਾਣੇ ਜਾ ਸਕਣ ਵਾਲੇ ਕਿਰਦਾਰਾਂ ਨਾਲ, ਟਰੱਕਾਂ ਤੋਂ ਲੈ ਕੇ ਬੈਲੇ ਤੱਕ ਹਰ ਵਿਸ਼ੇ ਬਾਰੇ ਕਲਾਸਿਕ ਕਿਤਾਬਾਂ ਅਤੇ ਬਿਲਕੁਲ ਨਵੀਆਂ ਕਹਾਣੀਆਂ ਉਪਲਬਧ ਹਨ। ਬੱਚੇ ਨਵੀਆਂ ਦਿਲਚਸਪੀਆਂ ਲੱਭ ਸਕਦੇ ਹਨ ਜਾਂ ਆਪਣੀਆਂ ਕੁਝ ਮਨਪਸੰਦ ਕਹਾਣੀਆਂ ਨੂੰ ਦੁਬਾਰਾ ਪੜ੍ਹ ਸਕਦੇ ਹਨ।
ਗਿਆਨ ਵਾਧੇ ਸੰਬੰਧੀ ਸਮੱਗਰੀ ਵਾਲੇ ਸਿਫ਼ਾਰਸ਼ੀ ਵੀਡੀਓ
YouTube Kids ਦੇ ਰਚਨਾਤਮਕ ਬਣਨ ਅਤੇ ਗੇਮਾਂ ਖੇਡਣ ਲਈ ਉਤਸ਼ਾਹਿਤ ਕਰਨ ਵਾਲੇ ਵੀਡੀਓ ਨਾਲ ਬੱਚੇ ਨਵੀਆਂ ਚੀਜ਼ਾਂ ਬਣਾਉਣ, ਆਪਣੇ ਹੁਨਰਾਂ ਨੂੰ ਪਛਾਣਨ, ਉਨ੍ਹਾਂ ਵਿੱਚ ਮੁਹਾਰਤ ਹਾਸਲ ਕਰਨ ਵਾਸਤੇ ਅਭਿਆਸ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ। ਉਨ੍ਹਾਂ ਨੂੰ ਸਧਾਰਨ ਚਿੱਤਰਕਾਰੀ ਸਰਗਰਮੀਆਂ ਤੋਂ ਲੈ ਕੇ ਸਧਾਰਨ ਸੂਝ ਵਾਲੇ ਵਿਗਿਆਨ ਪ੍ਰੋਜੈਕਟਾਂ ਤੱਕ ਹਰੇਕ ਚੀਜ਼ ਸੰਬੰਧੀ ਵੀਡੀਓ ਪ੍ਰਾਪਤ ਹੋਣਗੇ। ਚਾਹੇ ਬੱਚੇ ਸਿੱਖਣਾ, ਗਾਉਣਾ ਜਾਂ ਹੱਸਣਾ ਚਾਹੁਣ, ਉਹ ਆਪਣੀ ਪਸੰਦ ਦੇ ਵਿਸ਼ਿਆਂ ਅਤੇ ਕਿਰਦਾਰਾਂ ਬਾਰੇ ਵੀਡੀਓ ਦੀ ਪੜਚੋਲ ਕਰ ਸਕਦੇ ਹਨ।
ਇਸਨੂੰ ਬੱਚਿਆਂ ਦੀ ਜਾਣਨ ਦੀ ਉਤਸੁਕਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ
ਭਾਵੇਂ ਗੱਲ ਜਾਨਵਰਾਂ ਸੰਬੰਧੀ ਪ੍ਰੋਜੈਕਟ ਦੀ ਹੋਵੇ ਜਾਂ ਕਲਾ ਸੰਬੰਧੀ ਪ੍ਰੋਜੈਕਟ ਦੀ, ਬੱਚੇ ਆਪਣੀਆਂ ਪਸੰਦ ਦੀਆਂ ਚੀਜ਼ਾਂ ਦੇ ਨੰਨੇ-ਮੁੰਨੇ ਮਾਹਰ ਬਣ ਹੀ ਜਾਂਦੇ ਹਨ। Google Kids Space ਨੂੰ ਨਵੀਨਤਮ ਆਕਰਸ਼ਨਾਂ ਦੀ ਪੜਚੋਲ ਕਰਨ ਅਤੇ ਆਕਰਸ਼ਕ ਤਰੀਕਿਆਂ ਨਾਲ ਹੋਰ ਜ਼ਿਆਦਾ ਸਿੱਖਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਬੱਚੇ ਆਪਣੇ ਖੁਦ ਦੇ ਕਿਰਦਾਰ ਬਣਾ ਕੇ ਆਪਣੇ ਅਨੁਭਵ ਨੂੰ ਵਿਉਂਤਬੱਧ ਵੀ ਕਰ ਸਕਦੇ ਹਨ, ਜਿਨ੍ਹਾਂ ਨੂੰ ਲੌਗ-ਇਨ ਕਰਨ 'ਤੇ ਉਹ ਸਕ੍ਰੀਨ 'ਤੇ ਦੇਖਣਗੇ।
ਮਾਪਿਆਂ ਦੇ ਕੰਟਰੋਲਾਂ ਨਾਲ ਸੀਮਾਵਾਂ ਸੈੱਟ ਕਰੋ
Google ਦੀ Family Link ਐਪ ਵਿੱਚ ਮਾਪਿਆਂ ਦੇ ਕੰਟਰੋਲਾਂ ਨਾਲ, ਤੁਸੀਂ Google Play ਰਾਹੀਂ ਖੁਦ ਦੇ ਡੀਵਾਈਸ ਤੋਂ ਸਮੱਗਰੀ ਦਾ ਪ੍ਰਬੰਧਨ ਕਰ ਕੇ, ਸਕ੍ਰੀਨ ਸਮਾਂ ਸੀਮਾਵਾਂ ਦਾ ਸੈੱਟਅੱਪ ਕਰ ਕੇ ਅਤੇ ਹੋਰ ਚੀਜ਼ਾਂ ਨਾਲ ਆਪਣੇ ਬੱਚੇ ਦੇ ਅਨੁਭਵ ਦੀ ਅਗਵਾਈ ਕਰ ਸਕਦੇ ਹੋ।
ਮਹੱਤਵਪੂਰਨ ਜਾਣਕਾਰੀ
Google Kids Space ਤੁਹਾਡੇ ਬੱਚੇ ਦੇ ਟੈਬਲੈੱਟ ਦੀ ਹੋਮ ਸਕ੍ਰੀਨ ਨੂੰ ਅਜਿਹੇ ਅਨੁਭਵ ਨਾਲ ਬਦਲਦਾ ਹੈ ਜੋ ਬੱਚਿਆਂ ਦੀ ਜਾਣੀ-ਪਛਾਣੀ ਅਤੇ ਮਨਪਸੰਦ ਸਮੱਗਰੀ ਨੂੰ ਐਪਾਂ ਅਤੇ ਗੇਮਾਂ, ਵੀਡੀਓ ਅਤੇ ਕਿਤਾਬਾਂ ਦੀਆਂ ਟੈਬਾਂ ਵਿੱਚ ਵਿਵਸਥਿਤ ਕਰਨ ਵਿੱਚ ਮਦਦ ਕਰਦਾ ਹੈ। Google Kids Space ਨੂੰ ਮਾਂ-ਪਿਓ ਦੇ ਮੀਨੂ ਤੋਂ ਕਿਸੇ ਵੀ ਸਮੇਂ ਬੰਦ ਕੀਤਾ ਜਾ ਸਕਦਾ ਹੈ।
Google Kids Space ਨੂੰ ਤੁਹਾਡੇ ਬੱਚੇ ਲਈ Google ਖਾਤੇ ਦੀ ਲੋੜ ਹੁੰਦੀ ਹੈ। ਮਾਪਿਆਂ ਦੇ ਕੰਟਰੋਲ ਨੂੰ ਕਿਸੇ ਸਮਰਥਿਤ Android, Chromebook ਜਾਂ iOS ਡੀਵਾਈਸ 'ਤੇ Family Link ਐਪ ਦੀ ਲੋੜ ਹੁੰਦੀ ਹੈ। ਵਿਸ਼ੇਸ਼ਤਾਵਾਂ ਦੀ ਉਪਲਬਧਤਾ ਖੇਤਰ ਮੁਤਾਬਕ ਵੱਖ-ਵੱਖ ਹੋ ਸਕਦੀ ਹੈ। Google Kids Space ਕੁਝ ਚੋਣਵੇਂ Android ਟੈਬਲੈੱਟਾਂ ਲਈ ਉਪਲਬਧ ਹੈ। Google Kids Space ਵਿੱਚ Google Assistant ਉਪਲਬਧ ਨਹੀਂ ਹੈ।
ਕਿਤਾਬਾਂ ਅਤੇ ਵੀਡੀਓ ਸਮੱਗਰੀ ਸ਼ਾਇਦ ਸਾਰੇ ਖੇਤਰਾਂ ਵਿੱਚ ਉਪਲਬਧ ਨਾ ਹੋਵੇ। ਵੀਡੀਓ ਸਮੱਗਰੀ YouTube Kids ਐਪ ਦੀ ਉਪਲਬਧਤਾ ਦੇ ਅਧੀਨ ਹੈ। ਕਿਤਾਬਾਂ ਦੀ ਸਮੱਗਰੀ ਲਈ Play Books ਐਪ ਦੀ ਲੋੜ ਹੈ। ਐਪਾਂ, ਕਿਤਾਬਾਂ ਅਤੇ ਵੀਡੀਓ ਸਮੱਗਰੀ ਦੀ ਉਪਲਬਧਤਾ ਬਿਨਾਂ ਕਿਸੇ ਸੂਚਨਾ ਦੇ ਬਦਲ ਸਕਦੀ ਹੈ।
ਅੱਪਡੇਟ ਕਰਨ ਦੀ ਤਾਰੀਖ
23 ਅਕਤੂ 2024