Google Maps Go ਮੂਲ Google Maps ਐਪ ਦੀ ਹਲਕੀ ਪ੍ਰੋਗਰੈਸਿਵ ਵੈੱਬ ਐਪ ਕਿਸਮ ਹੈ।
ਇਸ ਵਰਜਨ ਨੂੰ Chrome ਦੀ ਲੋੜ ਹੈ (ਜੇ ਤੁਸੀਂ Chrome ਨੂੰ ਸਥਾਪਤ ਨਹੀਂ ਕਰਨਾ ਚਾਹੁੰਦੇ, ਤਾਂ ਕਿਰਪਾ ਕਰਕੇ ਇਸਦੀ ਬਜਾਏ ਆਪਣੇ ਬ੍ਰਾਊਜ਼ਰ ਵਿੱਚ www.google.com/maps 'ਤੇ ਜਾਓ)।
ਤੁਹਾਡੇ ਡੀਵਾਈਸ 'ਤੇ ਪੂਰੀ Google Maps ਐਪ ਨਾਲੋਂ 100 ਗੁਣਾ ਘੱਟ ਜਗ੍ਹਾ ਲੈਣ ਵਾਲੀ Google Maps Go ਨੂੰ ਤੁਹਾਡਾ ਟਿਕਾਣਾ, ਅਸਲ-ਸਮੇਂ ਵਿੱਚ ਟਰੈਫ਼ਿਕ ਸੰਬੰਧੀ ਅੱਪਡੇਟ, ਦਿਸ਼ਾਵਾਂ ਅਤੇ ਰੇਲਗੱਡੀ, ਬੱਸ ਅਤੇ ਸ਼ਹਿਰ ਵਿਚਲੀ ਆਵਾਜਾਈ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਸੀਮਤ ਮੈਮੋਰੀ ਵਾਲੇ ਡੀਵਾਈਸਾਂ ਅਤੇ ਗੈਰ-ਭਰੋਸੇਯੋਗ ਨੈੱਟਵਰਕਾਂ 'ਤੇ ਆਸਾਨੀ ਨਾਲ ਚੱਲਣ ਲਈ ਡਿਜ਼ਾਈਨ ਕੀਤਾ ਗਿਆ ਹੈ। ਤੁਸੀਂ ਲੱਖਾਂ ਹੀ ਥਾਵਾਂ ਦੀ ਜਾਣਕਾਰੀ ਵੀ ਖੋਜ ਅਤੇ ਲੱਭ ਸਕਦੇ ਹੋ, ਜਿਵੇਂ ਕਿ ਫ਼ੋਨ ਨੰਬਰ ਅਤੇ ਪਤੇ।
• ਦੋ-ਪਹੀਆ ਵਾਹਨਾਂ, ਮੈਟਰੋ, ਬੱਸਾਂ, ਟੈਕਸੀ, ਪੈਦਲ ਚੱਲਣ ਅਤੇ ਬੇੜੀਆਂ ਦਾ ਸੁਮੇਲ ਕਰ ਕੇ ਸਭ ਤੋਂ ਤੇਜ਼ ਰਸਤਾ ਲੱਭੋ
• ਸ਼ਹਿਰ ਦੇ ਜਨਤਕ ਆਵਾਜਾਈ ਸਾਧਨਾਂ ਦੇ ਅਸਲ-ਸਮੇਂ ਦੀਆਂ ਸਮਾਂ-ਸੂਚੀਆਂ ਨਾਲ ਮੈਟਰੋ, ਬੱਸ ਜਾਂ ਰੇਲਗੱਡੀ ਦੀ ਸਵਾਰੀ ਕਰੋ
• ਸਮੇਂ ਤੋਂ ਪਹਿਲਾਂ ਤੁਹਾਡੀਆਂ ਯਾਤਰਾਵਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਲਈ ਰਸਤੇ ਦੀ ਪੂਰਵ-ਝਲਕ ਨਾਲ ਪੜਾਅ-ਦਰ-ਪੜਾਅ ਦਿਸ਼ਾਵਾਂ
• ਅਸਲ-ਸਮੇਂ ਵਿੱਚ ਟਰੈਫ਼ਿਕ ਜਾਣਕਾਰੀ ਅਤੇ ਟਰੈਫ਼ਿਕ ਨਕਸ਼ਿਆਂ ਨਾਲ ਆਪਣੀ ਥਾਂ 'ਤੇ ਵਧੇਰੇ ਤੇਜ਼ੀ ਨਾਲ ਪਹੁੰਚੋ
• ਨਵੀਆਂ ਥਾਵਾਂ ਨੂੰ ਲੱਭੋ ਅਤੇ ਉਨ੍ਹਾਂ ਦੀ ਪੜਚੋਲ ਕਰੋ
• ਸਥਾਨਕ ਰੈਸਟੋਰੈਂਟ, ਕਾਰੋਬਾਰ ਅਤੇ ਹੋਰ ਨਜ਼ਦੀਕੀ ਥਾਵਾਂ ਖੋਜੋ ਅਤੇ ਲੱਭੋ
• ਗਾਹਕ ਸਮੀਖਿਆਵਾਂ ਪੜ੍ਹ ਕੇ ਅਤੇ ਭੋਜਨ ਦੀਆਂ ਤਸਵੀਰਾਂ ਦੇਖ ਕੇ ਸਭ ਤੋਂ ਵਧੀਆ ਥਾਵਾਂ 'ਤੇ ਜਾਣ ਦਾ ਫ਼ੈਸਲਾ ਕਰੋ
• ਕਿਸੇ ਥਾਂ ਦਾ ਫ਼ੋਨ ਨੰਬਰ ਅਤੇ ਪਤਾ ਲੱਭੋ
• ਉਨ੍ਹਾਂ ਥਾਵਾਂ ਨੂੰ ਰੱਖਿਅਤ ਕਰੋ, ਜਿਨ੍ਹਾਂ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਅਕਸਰ ਜਾਂਦੇ ਹੋ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਮੋਬਾਈਲ 'ਤੇ ਤੇਜ਼ੀ ਨਾਲ ਲੱਭੋ
• 70 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ
• 200 ਦੇਸ਼ਾਂ ਅਤੇ ਰਾਜਖੇਤਰਾਂ ਦੇ ਵਿਆਪਕ, ਸਟੀਕ ਨਕਸ਼ੇ (ਉਪਗ੍ਰਹਿ ਅਤੇ ਧਰਾਤਲ ਸਮੇਤ)
• 20,000 ਤੋਂ ਵੱਧ ਸ਼ਹਿਰਾਂ ਦੇ ਜਨਤਕ ਆਵਾਜਾਈ ਸਾਧਨਾਂ ਦੀ ਜਾਣਕਾਰੀ
• 100 ਮਿਲੀਅਨ ਤੋਂ ਵੱਧ ਥਾਵਾਂ ਦੀ ਵੇਰਵੇ ਸਹਿਤ ਕਾਰੋਬਾਰੀ ਜਾਣਕਾਰੀ
____
ਬੀਟਾ ਟੈਸਟਰ ਬਣੋ: https://goo.gl/pvdYqQ
ਅੱਪਡੇਟ ਕਰਨ ਦੀ ਤਾਰੀਖ
24 ਅਕਤੂ 2023