YouTube ਦੀ ਅਧਿਕਾਰਿਤ ਸੰਪਾਦਨ ਐਪ, YouTube Create ਨਾਲ ਆਪਣੇ ਵੀਡੀਓ ਨੂੰ ਅਗਲੇ ਪੱਧਰ 'ਤੇ ਲੈ ਜਾਓ। ਗੁੰਝਲਦਾਰ ਸੰਪਾਦਨ ਟੂਲਾਂ ਨੂੰ ਵਰਤੇ ਬਿਨਾਂ ਆਪਣੇ ਵੀਡੀਓ ਨੂੰ ਆਸਾਨੀ ਨਾਲ ਸ਼ਾਨਦਾਰ ਬਣਾਉਣ ਲਈ ਫਿਲਟਰ ਅਤੇ ਪ੍ਰਭਾਵ, ਰਾਇਲਟੀ-ਫ਼੍ਰੀ ਸੰਗੀਤ, ਵੌਇਸ-ਓਵਰ, ਸਵੈ-ਸੁਰਖੀਆਂ ਅਤੇ ਹੋਰ ਚੀਜ਼ਾਂ ਨੂੰ ਸ਼ਾਮਲ ਕਰੋ ਅਤੇ ਆਪਣੇ ਦਰਸ਼ਕਾਂ ਦਾ ਮਨ ਮੋਹ ਲਓ।
ਆਸਾਨ ਵੀਡੀਓ ਸੰਪਾਦਨ ਟੂਲ
• ਵੀਡੀਓ, ਫ਼ੋਟੋਆਂ, ਅਤੇ ਆਡੀਓ ਨੂੰ ਆਸਾਨੀ ਨਾਲ ਇੱਕੋ ਥਾਂ 'ਤੇ ਜੋੜੋ
• ਵੀਡੀਓ ਕਲਿੱਪਾਂ ਨੂੰ ਛੋਟਾ ਕਰੋ, ਉਨ੍ਹਾਂ ਤੋਂ ਕਲਿੱਪ ਬਣਾਓ, ਅਤੇ ਉਨ੍ਹਾਂ ਦੀ ਕਾਂਟ-ਛਾਂਟ ਕਰੋ
• ਆਪਣੀਆਂ ਕਲਿੱਪਾਂ ਨੂੰ ਸਹਿਜਤਾ ਨਾਲ ਇਕੱਠੇ ਜੋੜਨ ਲਈ 40 ਤੋਂ ਵੱਧ ਟ੍ਰਾਂਜ਼ਿਸ਼ਨਾਂ ਵਿੱਚੋਂ ਚੁਣੋ
• ਆਪਣੇ ਵੀਡੀਓ ਦੀ ਗਤੀ ਨੂੰ ਵਧਾਓ ਜਾਂ ਘਟਾਓ
ਅਗਲੇ ਪੱਧਰ ਦੀਆਂ ਵੀਡੀਓ ਸੰਪਾਦਨ ਵਿਸ਼ੇਸ਼ਤਾਵਾਂ
• ਸਿਰਫ਼ ਇੱਕ ਟੈਪ ਨਾਲ ਆਪਣੇ ਵੀਡੀਓ ਵਿੱਚ ਸੁਰਖੀਆਂ ਜਾਂ ਉਪਸਿਰਲੇਖਾਂ ਨੂੰ ਸਵੈਚਲਿਤ ਤੌਰ 'ਤੇ ਸ਼ਾਮਲ ਕਰੋ (ਚੋਣਵੀਆਂ ਭਾਸ਼ਾਵਾਂ ਵਿੱਚ ਉਪਲਬਧ)
• ਆਡੀਓ ਕਲੀਨਅੱਪ ਟੂਲ ਨਾਲ ਧਿਆਨ ਭਟਕਾਉਣ ਵਾਲੇ ਪਿੱਛੇ ਪੈਣ ਵਾਲਾ ਰੌਲੇ ਨੂੰ ਆਸਾਨੀ ਨਾਲ ਹਟਾਓ
• ਕੱਟ ਆਊਟ ਪ੍ਰਭਾਵ ਨਾਲ ਆਪਣੇ ਵੀਡੀਓ ਦੇ ਬੈਕਗ੍ਰਾਊਂਡ ਨੂੰ ਹਟਾਓ
ਸੰਗੀਤ ਅਤੇ ਆਡੀਓ
• ਹਜ਼ਾਰਾਂ ਰਾਇਲਟੀ-ਫ਼੍ਰੀ ਸੰਗੀਤ ਟਰੈਕਾਂ ਅਤੇ ਧੁਨੀ ਪ੍ਰਭਾਵਾਂ ਨਾਲ ਆਪਣੇ ਵੀਡੀਓ ਵਿੱਚ ਜਾਨ ਪਾਓ
• ਆਪਣੇ ਸਾਊਂਡਟਰੈਕ ਦੀ ਬੀਟ ਨੂੰ ਲੱਭੋ ਅਤੇ ਬੀਟ ਮਿਲਾਨ ਨਾਲ ਆਪਣੀਆਂ ਵੀਡੀਓ ਕਲਿੱਪਾਂ ਨੂੰ ਸੰਗੀਤ ਦੇ ਨਾਲ ਆਸਾਨੀ ਨਾਲ ਸਿੰਕ ਕਰੋ
• ਐਪ ਵਿੱਚ ਵੌਇਸ-ਓਵਰ ਨੂੰ ਸਿੱਧਾ ਰਿਕਾਰਡ ਕਰਕੇ ਆਪਣੇ ਵੀਡੀਓ ਬਾਰੇ ਦੱਸੋ
ਫਿਲਟਰ ਅਤੇ ਪ੍ਰਭਾਵ
• ਸੈਚੂਰੇਸ਼ਨ, ਚਮਕ, ਅਤੇ ਹੋਰ ਚੀਜ਼ਾਂ ਨੂੰ ਵਿਵਸਥਿਤ ਕਰਕੇ ਆਪਣੇ ਵੀਡੀਓ ਨੂੰ ਹੋਰ ਰੰਗਦਾਰ ਬਣਾਓ
• ਵਿਉਂਤਬੱਧ ਫਿਲਟਰਾਂ ਨਾਲ ਮਿਜ਼ਾਜ ਨੂੰ ਸੈੱਟ ਕਰੋ
• ਆਪਣੇ ਵੀਡੀਓ ਨੂੰ ਪੌਪ ਬਣਾਉਣ ਲਈ ਵੱਖ-ਵੱਖ ਪ੍ਰਭਾਵ ਅਜ਼ਮਾਓ
ਸਟਿੱਕਰ ਅਤੇ ਫ਼ੌਂਟ
• ਸੈਂਕੜੇ ਫੌਂਟਾਂ ਅਤੇ ਐਨੀਮੇਟਿਡ ਲਿਖਤ ਪ੍ਰਭਾਵਾਂ ਨਾਲ ਲਿਖਤ ਨੂੰ ਇੱਕ ਰਚਨਾਤਮਕ ਪ੍ਰਭਾਵ ਨਾਲ ਉਜਾਗਰ ਕਰੋ
• ਆਪਣੇ ਸਟਾਈਲ ਨਾਲ ਮਿਲਾਨ ਕਰਵਾਉਣ ਲਈ ਸਟਿੱਕਰਾਂ, GIF ਅਤੇ ਇਮੋਜੀਆਂ ਦੀ ਲਾਇਬ੍ਰੇਰੀ ਤੋਂ ਚੁਣੋ
ਸਾਂਝਾ ਕਰਨ ਲਈ ਬਣਾਇਆ ਗਿਆ
• ਵੱਖੋ-ਵੱਖਰੇ ਫਾਰਮੈਟਾਂ ਵਿੱਚ ਸਾਂਝਾ ਕਰਨ ਲਈ ਆਪਣੇ ਵੀਡੀਓ ਦੇ ਆਕਾਰ ਬਦਲ ਕੇ ਉਨ੍ਹਾਂ ਨੂੰ ਵੱਖਰੇ ਆਕਾਰ ਅਨੁਪਾਤਾਂ ਵਿੱਚ ਫਿੱਟ ਕਰੋ, ਜਿਨ੍ਹਾਂ ਵਿੱਚ ਪੋਰਟਰੇਟ, ਲੈਂਡਸਕੇਪ, ਅਤੇ ਵਰਗ ਵਰਗੇ ਫਾਰਮੈਟ ਸ਼ਾਮਲ ਹਨ
• ਆਪਣੇ YouTube ਚੈਨਲ 'ਤੇ ਆਸਾਨੀ ਨਾਲ ਆਪਣੇ ਵੀਡੀਓ ਨੂੰ ਸਿੱਧਾ ਅੱਪਲੋਡ ਕਰੋ ਅਤੇ ਆਪਣੇ ਦਰਸ਼ਕਾਂ ਨਾਲ ਆਪਣੀ ਰਚਨਾ ਨੂੰ ਸਾਂਝਾ ਕਰੋ
ਅੱਪਡੇਟ ਕਰਨ ਦੀ ਤਾਰੀਖ
31 ਅਕਤੂ 2024