Snapchat ਰਾਹੀਂ ਕਿਸੇ ਪਲ ਨੂੰ ਤੇਜ਼ ਅਤੇ ਮਜ਼ੇਦਾਰ ਤਰੀਕੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ 👻
SNAP
• Snapchat ਸਿੱਧਾ ਕੈਮਰੇ ਵੱਲ ਖੁੱਲ੍ਹਦੀ ਹੈ - ਫ਼ੋਟੋ ਲੈਣ ਲਈ ਸਿਰਫ਼ ਟੈਪ ਕਰੋ ਜਾਂ ਵੀਡੀਓ ਬਣਾਉਣ ਲਈ ਦਬਾਈ ਰੱਖੋ।
• ਲੈਂਜ਼ਾਂ, ਫਿਲਟਰਾਂ, Bitmoji ਅਤੇ ਹੋਰ ਚੀਜ਼ਾਂ ਨਾਲ ਖੁਦ ਨੂੰ ਜ਼ਾਹਰ ਕਰੋ!
• Snapchat ਭਾਈਚਾਰੇ ਵੱਲੋਂ ਬਣਾਏ ਲੈਂਜ਼ ਰੋਜ਼ ਵਰਤ ਕੇ ਵੇਖੋ!
ਚੈਟ
• ਸਿੱਧੇ ਸੁਨੇਹਿਆਂ ਰਾਹੀਂ ਦੋਸਤਾਂ ਨਾਲ ਜੁੜੇ ਰਹੋ ਜਾਂ ਗਰੁੱਪ ਦੀਆਂ ਕਹਾਣੀਆਂ ਨਾਲ ਆਪਣੇ ਦਿਨ ਨੂੰ ਸਾਂਝਾ ਕਰੋ।
• ਇੱਕੋ ਵਾਰ ਵਿੱਚ 16 ਦੋਸਤਾਂ ਨਾਲ ਵੀਡੀਓ ਚੈਟ ਕਰੋ - ਤੁਸੀਂ ਚੈਟ ਕਰਨ ਵੇਲੇ ਲੈਂਜ਼ ਵੀ ਵਰਤ ਸਕਦੇ ਹੋ!
• Friendmojis ਨਾਲ ਖੁਦ ਨੂੰ ਜ਼ਾਹਰ ਕਰੋ - ਖ਼ਾਸ Bitmoji ਜਿਸਨੂੰ ਤੁਹਾਡੇ ਅਤੇ ਤੁਹਾਡੇ ਦੋਸਤ ਲਈ ਬਣਾਇਆ ਹੈ।
ਕਹਾਣੀਆਂ
• ਦੋਸਤਾਂ ਦੀਆਂ ਕਹਾਣੀਆਂ ਵੇਖ ਕੇ ਜਾਣੋ ਕਿ ਉਨ੍ਹਾਂ ਦਾ ਦਿਨ ਕਿਵੇਂ ਲੰਘ ਰਿਹਾ ਹੈ।
• Snapchat ਭਾਈਚਾਰੇ ਦੀਆਂ ਅਜਿਹੀਆਂ ਕਹਾਣੀਆਂ ਵੇਖੋ ਜੋ ਤੁਹਾਡੀਆਂ ਦਿਲਚਸਪੀਆਂ ਮੁਤਾਬਕ ਹਨ।
• ਤਾਜ਼ਾ ਖ਼ਬਰਾਂ ਅਤੇ ਖਾਸ ਓਰੀਜ਼ਨਲ ਸ਼ੋਆਂ ਬਾਰੇ ਜਾਣੋ।
ਸਪੌਟਲਾਈਟ
• ਸਪੌਟਲਾਈਟ 'ਤੇ Snapchat ਦੀਆਂ ਬਹੁਤ ਹੀ ਵਧੀਆ Snaps ਹਨ!
• ਆਪਣੀਆਂ Snaps ਸਪੁਰਦ ਕਰੋ ਜਾਂ ਆਰਾਮ ਨਾਲ ਬੈਠ ਕੇ ਵੇਖੋ।
• ਆਪਣੀਆਂ ਮਨਪਸੰਦ ਚੁਣੋ ਅਤੇ ਉਨ੍ਹਾਂ ਨੂੰ ਦੋਸਤਾਂ ਨਾਲ ਸਾਂਝਾ ਕਰੋ।
ਨਕਸ਼ਾ
• ਆਪਣੇ ਪੱਕੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰੋ ਜਾਂ ਭੂਤੀਆ ਮੋਡ ਵਰਤ ਕੇ ਅੱਖੋਂ-ਓਹਲੇ ਹੋਵੋ।
• ਜਦੋਂ ਤੁਹਾਡੇ ਦੋਸਤ ਤੁਹਾਡੇ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਕਰਨ ਤਾਂ ਤੁਹਾਡੇ ਸਭ ਤੋਂ ਨਿੱਜੀ ਨਕਸ਼ੇ 'ਤੇ ਵੇਖੋ ਕਿ ਉਹ ਕੀ ਕਰ ਰਹੇ ਹਨ।
• ਨੇੜਲੇ ਭਾਈਚਾਰੇ ਜਾਂ ਦੁਨੀਆ ਭਰ ਦੀਆਂ ਲਾਈਵ ਕਹਾਣੀਆਂ ਦੀ ਪੜਚੋਲ ਕਰੋ!
ਯਾਦਾਂ
• ਆਪਣੇ ਸਾਰੇ ਮਨਪਸੰਦ ਪਲਾਂ ਦੀਆਂ ਅਣਗਿਣਤ ਫ਼ੋਟੋਆਂ ਅਤੇ ਵੀਡੀਓ ਸੁਰੱਖਿਅਤ ਕਰੋ।
• ਪੁਰਾਣੇ ਪਲਾਂ ਨੂੰ ਸੰਪਾਦਿਤ ਕਰਕੇ ਦੋਸਤਾਂ ਨੂੰ ਭੇਜੋ ਜਾਂ ਉਨ੍ਹਾਂ ਨੂੰ ਆਪਣੇ ਕੈਮਰਾ ਰੋਲ ਵਿੱਚ ਸੁਰੱਖਿਅਤ ਕਰੋ।
• ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਮਨਪਸੰਦ ਯਾਦਾਂ ਦੀਆਂ ਕਹਾਣੀਆਂ ਬਣਾਓ।
ਦੋਸਤੀ ਪ੍ਰੋਫਾਈਲ
• ਇਕੱਠੇ ਸੁਰੱਖਿਅਤ ਕੀਤੇ ਪਲਾਂ ਨੂੰ ਵੇਖਣ ਲਈ ਹਰ ਦੋਸਤੀ ਦੀ ਆਪਣੀ ਪ੍ਰੋਫਾਈਲ ਹੁੰਦੀ ਹੈ।
• ਦੋਸਤਾਂ ਵਿਚਾਲੇ ਸਾਂਝੀਆਂ ਨਵੀਆਂ ਚੀਜ਼ਾਂ ਬਾਰੇ ਜਾਣੋ - ਦੋਸਤੀ ਦੀ ਮਿਆਦ, ਜੋਤਿਸ਼ ਅਨੁਕੂਲਤਾ, Bitmoji ਫੈਸ਼ਨ ਦੀ ਸਮਝ ਅਤੇ ਹੋਰ ਬਹੁਤ ਕੁਝ ਵੇਖੋ!
• ਦੋਸਤੀ ਪ੍ਰੋਫਾਈਲਾਂ ਸਿਰਫ਼ ਤੁਹਾਡੇ ਅਤੇ ਤੁਹਾਡੇ ਕਿਸੇ ਦੋਸਤ ਵਿਚਾਲੇ ਹੁੰਦੀਆਂ ਹਨ, ਤਾਂ ਕਿ ਤੁਸੀਂ ਜਾਣ ਸਕੋ ਕਿਹੜੀ ਚੀਜ਼ ਤੁਹਾਡੀ ਦੋਸਤੀ ਨੂੰ ਖਾਸ ਬਣਾਉਂਦੀ ਹੈ।
Snaps ਦੇ ਨਜ਼ਾਰੇ ਲਓ!
ਧਿਆਨ ਦਿਓ: Snapchatters ਹਮੇਸ਼ਾਂ ਸਕ੍ਰੀਨਸ਼ਾਟ ਲੈ ਕੇ, ਕੋਈ ਕੈਮਰਾ ਵਰਤ ਕੇ, ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਸੁਨੇਹਿਆਂ ਨੂੰ ਹਾਸਲ ਜਾਂ ਸੁਰੱਖਿਅਤ ਕਰ ਸਕਦੇ ਹਨ। ਇਸ ਲਈ Snap ਵਿੱਚ ਭੇਜੀ ਜਾਣ ਵਾਲੀ ਸਮੱਗਰੀ ਬਾਰੇ ਸੁਚੇਤ ਰਹੋ!
ਸਾਡੇ ਪਰਦੇਦਾਰੀ ਦਸਤੂਰਾਂ ਦੇ ਪੂਰੇ ਵਰਣਨ ਲਈ, ਕਿਰਪਾ ਕਰਕੇ ਸਾਡਾ ਪਰਦੇਦਾਰੀ ਕੇਂਦਰ ਵੇਖੋ।
ਅੱਪਡੇਟ ਕਰਨ ਦੀ ਤਾਰੀਖ
19 ਨਵੰ 2024